ਡਾ. ਵਿਜੇਦੀਪ ਕੌਰ
MBBS, MD (OBST. & GYNAE)
ਚੀਫ ਗਾਇਨੀਕੋਲੋਜਿਸਟ ਅਤੇ ਬਾਂਝਪਨ ਦੇ ਮਾਹਰ – ਰਾਣਾ ਹਸਪਤਾਲ
ਡਾ: ਵਿਜੇਦੀਪ ਕੌਰ ਰਾਣਾ ਹਸਪਤਾਲ ਵਿਚ ਇਸਤਰੀ ਰੋਗਾਂ ਅਤੇ ਬਾਂਝਪਨ ਦੇ ਮਾਹਿਰ ਡਾਕਟਰ ਹਨ। ਉਹਨਾਂ ਨੇ ਐਮ.ਬੀ.ਬੀ.ਐਸ ਅਤੇ ਐਮ.ਡੀ ਦੀ ਪੜਾਈ ਡੀਐਮਸੀ ਅਤੇ ਐਚ ਲੁਧਿਆਣਾ ਤੋਂ ਕੀਤੀ। ਉਹਨਾਂ ਨੇ ਕੁਦੀਨ ਕੇਰਲਾ ਤੋਂ ਡਾ ਹਾਫੀਜ਼ ਰਹਿਮਾਨ ਤੋਂ ਲੈਪਰੋਸਕੋਪੀ ਅਤੇ ਹਸਟਰੋਸਕੋਪੀ ਦੀ ਮੁਹਾਰਤ ਹਾਸਲ ਕੀਤੀ
ਲੁਧਿਆਣੇ ਵਿਚ ਔਰਤਾਂ ਅਤੇ ਮਰਦਾਂ ਲਈ ਬਾਂਝਪਣ ਕੇਂਦਰ ਤਰੱਕੀ ਦੀ ਰਾਹ ਤੇ
ਇੱਧੇ ਮਰੀਜ਼ਾ ਨੂੰ ਹਰ ਤਰ੍ਹਾਂ ਦੀਆਂ ਸਹੁਲਤਾਂ ਮੁਹੱਈਆ ਕਰਵਾਈਆਂ ਜਾਦੀਆਂ ਹਨ। ਜਿਹੜੇ ਵਿਆਹੇ ਜੋੜੇ ਸੰਤਾਲ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ, ਉਹਨਾਂ ਲਈ ਟੈਸਟ ਟਿਊਬ ਤਕਨੀਖ ਇਕ ਵਰਦਾਨ ਸਾਬਿਤ ਹੋ ਰਹੀ ਹੈ। ਹਰ ਇਕ ਮਰੀਜ਼ ਨੂੰ ਉਹਨਾਂ ਦੀਆਂ ਤਕਲੀਫਾਂ ਬਾਰੇ ਸਮਝਾ ਕੇ, ਉਹਨਾਂ ਦਾ ਇਲਾਜ਼ ਕੀਤਾ ਜਾਂਦਾ ਹੈ
ਤੁਹਾਡਾ ਸੁਪਨਾ - ਸਾਡਾ ਟੀਚਾ
ਮੈਂ ਗੁਰਜਿੰਦਰ ਕੌਰ ਪਤਨੀ ਸਨਦੀਪ ਸਿੰਘ ਹਾਂ, ਅਸੀ ਅਹਿਮਦਗੜ੍ਹ ਦੇ ਨਿਵਾਸੀ ਹਾਂ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਵਿਆਹ ਤੋਂ 6 ਸਾਲਾਂ ਬਾਅਦ ਗਰਭਵਤੀ ਹੋਈ ਹਾਂ। ਮੈਂ ਇਸ ਖੁਸ਼ੀ ਨੂੰ ਸਾਂਭ ਨ੍ਹੀ ਸਕਦੀ। ਮੈਂ ਡਾ. ਵਿਜੇਦੀਪ ਦਾ ਬਹੁਤ-ਬਹੁਟ ਧੰਨਵਾਦ ਕਰਦੀ ਹਾਂ ਜਿਨ੍ਹਾ ਨੇ ਮੈਂਨੂੰ ਏਨੀ ਵੱਡੀ ਖੁਸ਼ੀ ਦਿਤੀ ਹੈ। ਅਸੀਂ ਕਾਫੀ ਜਗ੍ਹਾ ਤੋਂ ਇਲਾਜ ਕਰਵਾਇਆ ਪਰ ਸਾਨੂੰ ਫਾਇਦਾ ਕਿਤੋਂ ਨਹੀਂ ਹੋਇਆ। ਇਸ ਹਸਪਤਾਲ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ
ਗੁਰਜਿੰਦਰ ਕੌਰ
ਮੇਰਾ ਨਾਮ ਜਸਪ੍ਰੀਤ ਕੌਰ ਪਤਨੀ ਬਲਵਿੰਦਰ ਸਿੰਘ ਹਾਂ। ਮੈਂ ਪਿੰਡ ਮਾਣਕਵਾਲ ਜ਼ਿਲ੍ਹਾ ਲੁਧਿਆਣਾ ਤੋਂ ਹਾਂ। ਮੈਂ ਬਹੁਤ ਖੁਸ਼ੀ ਹੋਈ ਜਦੋਂ ਮੈਂਨੂੰ ਏਹ ਖ਼ਬਰ ਮਿਲੀ ਕੀ ਮੈਂ ਗਰਭਵਤੀ ਹਾਂ। ਮੈਨੂੰ ਰਾਣਾ ਹਸਪਤਾਲ ਬਾਰੇ ਦੱਸਣ ਲਈ ਸਰਬਜੀਤ ਮਾਮੀ ਜੀ ਦਾ ਧੰਨਵਾਦ। ਡਾ. ਮੈਮ ਵਿਜੇਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ । ਸਾਰਾ ਸਟਾਫ ਬਹੁਤ ਵਧੀਆ ਹੈ ਅਤੇ ਸਾਰਿਆ ਨੂੰ ਮਿਲ ਕੇ ਬਹੁਤ ਵਧੀਆ ਲੱਗਾ
Jaspreet Kaur
ਮੇਰਾ ਨਾਮ ਸੁਖਵਿੰਦਰ ਕੌਰ ਪਤਨੀ ਮਹਿੰਦਰ ਸਿੰਘ ਹੈ, ਅਸੀਂ ਰਾਏਕੋਟ ਦੇ ਰਹਿਣ ਵਾਲੇ ਹਾਂ। ਸਾਡੇ ਪਹਿਲਾਂ 2 ਬੱਚੇ ਸਨ, ਉਹਨਾਂ ਦੀ 30/10 ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। 7 ਸਾਲ ਬਾਅਦ ਰਾਣਾ ਹਸਪਤਾਲ ਤੋਂ ਬੱਚੇ ਦੀ ਉਮੀਦ ਪੂਰੀ ਹੋਈ, ਸਾਨੂੰ ਬਹੁਤ ਖੁਸ਼ੀ ਹੈ, ਸਾਨੂੰ ਸ਼ਬਦ ਨਹੀਂ ਮਿਲਦੇ ਕਿ ਪਰਮਾਤਮਾ ਦਾ ਕਿਵੇਂ ਸ਼ੁਕਰ ਕਰੀਏ, ਰਾਣਾ ਹਸਪਤਾਲ ਦਾ ਸ਼ੁਕਰੀਆਂ ਕਿਵੇਂ ਕਰੀਏ। ਅਸੀਂ ਡਾਕਟਰ ਸਾਹਿਬ ਅਤੇ ਕਮਲ ਦੀਦੀ ਅਤੇ ਸਾਰੇ ਸਟਾਫ ਦੇ ਬਹੁਤ ਧੰਨਵਾਦੀ ਹਾਂ